Tilak Raj
15
Medical
94177-59869
Awaaz-M-15
Begampur Balachaur
ਪ੍ਰਮਾਤਮਾ ਦੇ ਰੰਗ ਨੇ, ਬਹੁਤੀਆਂ ਬੜਕਾਂ ਨਾ ਮਾਰੋ, ਪਤਾ ਨਹੀ ਕੀ ਕੀ ਰੰਗਾਂ ਵਿੱਚ ਪਾ ਦੇਵੇ । ਉਸ ਦੀਆਂ ਦਾਤਾਂ ਨੂੰ ਝੁੱਕ ਕੇ ਮਾਣੋ । ਰਜਾਂ ਵਿੱਚ ਰਹੋ ।
ਅੱਜ ਸਾਡੇ ਕੋਲ ਪਿੰਡ ਬੇਗਮਪੁਰ ਤੋਂ ਇੱਕ ਕੇਸ ਆਇਆ । ਮਰੀਜ਼ ਦਾ ਨਾਮ ਤਿਲਕ ਰਾਜ ਹੈ, ਉਮਰ ਕੋਈ ਕਰੀਬ 40 ਸਾਲ । ਇਹ ਭਾਈ ਸਾਹਿਬ ਨਲਕੇ ਲਾਉਣ ਦੀ ਦਿਹਾੜੀ ਕਰਦੇ ਸਨ, ਸਾਲ 2013 ਦਿਸੰਬਰ ਵਿੱਚ ਇਨਾਂ ਦੀ ਰੀੜ ਦੀ ਹੱਡੀ ਦੇ ਸੱਟ ਲੱਗ ਗਈ, ਤੁਹਾਨੂੰ ਵੀ ਪਤਾ ਇਲਾਜ਼ ਲਈ ਚੰਡੀਗੜ੍ਹ ਹੀ ਹੈ, ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਇਲਾਜ਼ ਕਰਵਾਇਆ ਪਰ ਪੈਸੇ ਕਾਰਨ ਇਲਾਜ਼ ਪੂਰਾ ਨਹੀ ਹੋਇਆ । ਉੱਠਣ ਬੈਠਣ ਯੋਗੇ ਵੀ ਨਹੀ ਸਨ, ਇੱਕ ਪਤਨੀ ਅਤੇ ਦੋ ਬੱਚੇ ਹਨ । ਪਤਨੀ ਵਿਚਾਰੀ ਸਿਰੜੀ ਹੈ, ਦਿਹਾੜੀ ਕਰਕੇ ਆਪਣੀ ਤੇ ਬੱਚਿਆ ਦਾ ਢਿੱਡ ਭਰਦੀ । ਕਿਸੇ ਚੰਗੇ ਪਿੰਡ ਦੇ ਬੰਦੇ ਨੇ ਪਤਨੀ ਤੇ ਬੱਚਿਆ ਨੂੰ 500 ਰੁਃ ਪਰ ਜੀਅ ਪੈਨਸ਼ਨ ਲਗਵਾ ਦਿੱਤੀ, ਪਰ ਤੁਹਾਨੂੰ ਪਤਾ ਕਿ 1500 ਨਾਲ ਘਰ ਚਲਾਵੇ, ਬੱਚੇ ਪੜਾਵੇ ਜਾਂ ਬਿਮਾਰ ਪਤੀ ਦਾ ਧਿਆਨ ਦੇਵੇ ? ਪਰ ਉਹ ਵਿਚਾਰੀ ਕਰਦੀ ਰਹੀ ।
ਪਰ ਰੱਬ ਵਾਲਾ ਨਰਾਜ਼, ਹੁਣ ਇਸ਼ ਮਰੀਜ਼ ਦੇ ਮੰਜ਼ੇ ਉਪਰ ਪਏ ਹੀ ਰਹਿਣ ਕਾਰਨ ਪਿੱਛੇ ਜ਼ਖਮ ਹੋ ਗਏ, ਇਲਾਜ਼ ਲਈ ਪੈਸੇ ਤੇ ਸਾਧਨ ਹੈ ਨਹੀ । ਇਹ ਵਿਚਾਰਾ ਪਿੱਛਲੇ 4 ਮਹਿਨੇ ਤੋਂ ਸਿੱਧਾ ਪੈ ਵੀ ਨਹੀ ਸਕਿਆਂ । ਸਾਰਾ ਦਿਨ ਪੇਟ ਭਾਰ ਰਹਿੰਦਾ, ਵਹਿਲ ਚੈਅਰ ਉਪਰ ਵੀ ਨਹੀ ਬੈਠ ਸਕਦਾ । ਅਸੀ ਇਹ ਕੇਸ ਲੈ ਲਿਆ ਹੈ, ਅਤੇ ਪਹਿਲਾ PGI ਇਨਾਂ ਦੇ ਜਖਮਾਂ ਦੇ ਇਲਾਜ਼ ਲਈ ਕੋਸ਼ਿਸ ਕਰਾਗੇ । ਵੱਡੇ ਵੀਰ ਸ਼ਾਮ ਸੁੰਦਰ ਮੀਲੂ ਜੀ ਨੇ ਘਰ ਦੇ ਹਲਾਤ ਦੇਖੇ, ਤੁਰੰਤ ਇਨਾਂ ਦੇ ਸਰਕਾਰੀ ਮਦਦ ਵਾਲੇ ਕਾਂਰਡ ਬਨਾਉਣ ਲਈ ਕੋਸ਼ਿਸ ਸ਼ੁਰੂ ਕਰ ਦਿੱਤੀ ਗਈ ਹੈ । ਬੇਟੀ ਦੀ ਪੜਾਈ ਆਦਰਸ਼ ਸਕੂਲ ਦੀ ਸਹਾਇਤਾ ਨਾਲ ਪਹਿਲਾ ਹੀ ਮੁੱਫਤ ਹੈ ਪਰ ਬਸ ਦੇ ਕਿਰਾਏ ਦੀ ਜਿੰਮੇਵਾਰੀ ਵੀ ਅਵਾਜ਼ ਨੇ ਲੈ ਲਈ ਹੈ । ਸ਼ਾਮ ਸੁੰਦਰ ਜੀ ਨੇ ਪੂਰੇ ਪਰਿਵਾਰ ਨੂੰ ਹੋਸਲਾ ਦਿੱਤਾ ਅਤੇ ਅਵਾਜ਼ ਵਲੋ ਅਸੀ ਹਰ ਮੁਦਦ ਕਰਾਗੇ , ਇਲਾਜ਼ ਜਾਂ ਪਰਿਵਾਰ ਨੂੰ ਖੜਾ ਕਰਨ ਲਈ ਸ਼ੁਰੂਆਤੀ ਵਿੱਤੀ ਮਦਦ । (ਹੋਰ ਫੋਟੋਆ ਨਹੀ ਪਾ ਸਕਦੇ, ਵਿਚਲਿਤ ਕਰਨਗੀਆਂ) ।
ਅਸੀ ਸ਼ਾਮ ਸੁੰਦਰ ਮੀਲੂ ਜੀ ਦੇ ਇਸ ਇੰਨਸਾਨੀ ਕੰਮ ਲਈ ਬਹੁਤ ਧੰਨਵਾਦੀ ਹਾਂ । ਹਰਿੰਦਰ ਬਜ਼ਾੜ ਜੀ ਨੇ ਵੀ ਇਸ ਕੇਸ ਲਈ ਸਹਿਯੋਗ ਕੀਤਾ । ਮਦਨ ਲਾਲ ਜੀ ਤਿਲਕ ਜੀ ਦੇ ਇਲਾਜ਼ ਲਈ ਹਰ ਮਦਦ ਕਰਨ ਨੂੰ ਤਿਆਰ ਨੇ ।
ਵੀਰੋ, ਇਸ ਪਰਿਵਾਰ ਲਈ ਵਾਹਿਗੁਰੂ ਅੱਗੇ ਅਰਦਾਸ ਕਰਿਉ, "ਵਿਰਧੀ ਨਾਂ ਜਾਏ ਜਨ ਕੀ ਅਰਦਾਸ" !!
ਇੰਨਸਾਨੀਅਤ ਜਿੰਦਾਬਾਦ !!
SNo | Date | Voucher | Ref_by | Remarks | Details |
---|---|---|---|---|---|
1 | 9/24/2016 | 15 | Sham Lal Meelu | Medicine and Ration | View_Details |
2 | 10/22/2016 | 27 | Sham Lal Meelu | Medicine from PGI , Dr William and Ration | View_Details |
3 | 28/11/2016 | 67 | Sham Sundar Meelu | Medicine and Ration | View_Details |
4 | 28/11/2016 | 78 | Surinder Pal | Medicine | View_Details |