About Us

ਅਵਾਜ਼ ਵਾਰੇ :-


ਜਿਲਾਂ ਸ਼ਹੀਦ ਭਗਤ ਸਿੰਘ ਨਗਰ ਦੇ ਜਾਗਰੂਕ ਨੌਜਵਾਨਾਂ ਦਾ ਇਨਸਾਨੀ ਫਰਜ਼ ਲਈ ਸ਼ੁਰੂ ਕੀਤਾ ਇੱਕ ਪਾਰਦਰਸ਼ੀ ਉਪਰਾਲਾ .... ਅਵਾਜ਼ ... Awaaz !

"ਅਵਾਜ਼" , ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁੱਝ ਜਾਗਰੂਕ ਤੇ ਨਰਮ ਦਿੱਲ ਨੌਜਵਾਨਾਂ ਦਾ ਇਨਸਾਨੀ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾਂ ਨਾਲ ਜੋੜਨਾਂ ਅਤੇ ਸਮਾਜ ਵਿੱਚ ਕਿਸੇ ਵੀ ਕਾਰਨ ਪਿੱਛੜ ਗਏ ਲੋਕਾਂ ਨੂੰ ਸਾਥ ਦੇਕੇ ਵਾਪਿਸ ਮੁੱਖਧਾਰਾ ਵਿੱਚ ਲੈਕੇ ਆਉਣਾ ਹੈ । ਸਾਡਾ ਮੰਤਵ ਇੱਕ ਐਸਾ ਸਿਸਟਮ ਬਨਾਉਣਾ ਹੈ ਜਿਸ ਤਹਿਤ ਜਰੂਰਤਮੰਦ ਲੋਕਾਂ ਤੱਕ ਪਾਰਦਰਸ਼ੀ ਢੰਗ ਨਾਲ ਸਹਿਯੋਗ ਕੀਤਾ ਜਾ ਸਕੇ ਤੇ ਜੋ ਵੀ ਸਹਿਯੋਗੀ ਸਾਥ ਦੇਣਾ ਚਾਹੇ ਆਪ ਮੁਹਾਰੇ ਸਾਥ ਦੇਵੇ । ਬਿਨਾਂ ਕਿਸੇ ਵਖਰੇਵੇ ਹਰ ਜਰੂਰਤਮੰਦ ਦਾ ਸਾਥ ਦੇਣਾ ਹੀ ਇਸ ਪੂਰੀ ਤਰਾਂ ਨਾਲ ਗੈਰਸਰਕਾਰੀ ਸੰਸਥਾਂ ਦਾ ਮੁੱਖ ਉਦੇਸ਼ ਹੈ ।

"Awaaz Charitable and Welfare Committee", ਜੂਨ 2016 ਤੋਂ ਨਵਾਂਸ਼ਹਿਰ ਜ਼ਿਲ੍ਹੇ ਦੇ ਲਾਗਲੇ ਇਲਾਕਿਆਂ ਵਿੱਚ ਕੰਮ ਰਹੀ ਹੈ, ਜਿਸ ਪਿੱਛੇ ਸੋਚ ਇਹ ਹੈ ਕਿ ਅਸੀ ਜਿਸ ਸਮਾਜ, ਦੇਸ਼ ਤੋ ਲਿਆ ਹੈ ਉਸ ਦਾ ਕੁੱਝ ਰਿਣ ਉਤਾਰ ਸਕੀਏ । ਸੰਸਥਾ ਪੂਰੀ ਤਰਾਂ ਨਾਲ ਗੈਰ ਰਾਜਨੀਤਿਕ ਤੇ ਗੈਰ ਧਾਰਮਿਕ ਹੈ । ਕਿਸੇ ਜਾਤ ਤੇ ਰੰਗ ਭੇਦ ਨੂੰ ਨਾ ਮੰਨਦੇ ਹੋਏ, "ਮਾਨਸ ਕੀ ਜਾਤ ਸਭਿ ਇਕੇ ਪਹਿਚਾਨਵੋ" ਦੇ ਮਹਾਂਵਾਕ ਅਨੁਸਾਰ ਇਨਸਾਨੀਅਤ ਦੀ ਸੇਵਾ ਹੀ ਸਾਡਾ ਮੁੱਖ ਮੰਤਵ ਹੈ । ਅਸੀ ਇਨਸਾਨੀ ਵਿਚਾਰਕ ਭਿੰਨਤਾਂ ਦੀ ਕਦਰ ਕਰਦੇ ਹਾਂ ਅਤੇ ਸਭ ਦੇ ਵਿਚਾਰਾ ਦਾ ਮਾਣ ਕਰਦੇ ਹਾਂ । ਇਸ ਸੰਸਥਾਂ ਦਾ ਮੁੱਖ ਮੰਤਵ ਵਿੱਦਿਆ ਦਾ ਪਸਾਰ, ਆਰਥਿਕ ਤੌਰ ਉੱਤੇ ਕੰਮਜੋਰ ਵਿਦਿਆਰਥੀਆ ਦਾ ਸਹਿਯੋਗ, ਸਿਹਤ ਸੇਵਾਵਾਂ ਲਈ ਉਪਰਾਲੇ, ਜਰੂਰਤ ਅਨੁਸਾਰ ਆਰਥਿਕ ਪੱਖੋ ਕਮਜ਼ੋਰ ਮਰੀਜ਼ਾਂ ਦਾ ਦਵਾਈਆ ਲਈ ਸਹਿਯੋਗ, ਨਸ਼ਿਆ ਵਿਰੁੱਧ ਜਾਗਰੂਕਤਾ ਫੈਲਾਉਣਾ, ਆਰਥਿਕ ਤੌਰ ਉੱਤੇ ਕਮਜ਼ੋਰ ਲੋਕਾਂ ਦੀ ਜਰੂਰਤ ਲਈ ਵਿੱਤ ਅਨੁਸਾਰ ਮਦਦ ਕਰਨੀ, ਕੁਦਰਤੀ ਸੋਮਿਆਂ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਯਤਨ ਕਰਨਾ, ਵਾਤਾਵਰਣ ਸੁਧਾਰਾ ਲਈ ਜਾਗਰੂਕਤਾਂ ਫੈਲਾਉਣ ਦੇ ਨਾਲ ਨਾਲ ਜਨਸੰਖਿਆ ਵਾਧੇ ਨੂੰ ਰੋਕਣ ਲਈ ਉਪਰਾਲੇ ਕਰਨਾ, ਸਮਾਜਿਕ ਕੁਰੀਤੀਆ ਵਿਰੁੱਧ ਅਵਾਜ਼ ਉਠਾਉਣਾ, ਅੰਧਵਿਸ਼ਵਾਸ਼ਾ ਵਿਰੁੱਧ ਲੋਕਾਂ ਵਿੱਚ ਜਾਗਰੂਕਤਾਂ ਲਿਆਉਣਾ, ਭਾਈਚਾਰਕ ਸਾਂਝ ਵਧਾਉਣ ਤੇ ਦੇਸ਼ ਪ੍ਰੇਮ ਲਈ ਕੰਮ ਕਰਨਾ ਹੈ ।

ਅਸੀ ਮੰਨਦੇ ਹਾਂ ਕਿ ਇਸ ਨਾਲ ਅਸੀ ਕੋਈ ਪਰਉਪਕਾਰ ਨਹੀਂ ਸਗੋਂ ਆਪਣਾ ਫਰਜ਼ ਹੀ ਪੂਰਾ ਕਰ ਰਹੇ ਹਾਂ । ਕਿਸੇ ਕਾਰਨ ਸਾਡੇ ਕੁੱਝ ਲੋਕ ਪਿੱਛੇ ਰਹਿ ਗਏ ਹਨ ਜਾਂ ਉਹ ਜਰੂਰਤਮੰਦ ਹਨ, ਉਨ੍ਹਾਂ ਨੂੰ ਸਾਥ ਦੇਣਾ ਸਾਡਾ ਸਮਾਜਿਕ ਫਰਜ਼ ਹੀ ਹੈ ।

ਸਿਰਫ 7 ਨੌਜਵਾਨਾਂ ਦੁਆਰਾ ਜੂਨ 2016 ਵਿੱਚ ਇੱਕ ਵਿਧਵਾ ਔਰਤ ਦੇ ਮਕਾਨ ਦੀ ਦਸ਼ਾਂ ਸੁਧਾਰਨ ਲਈ ਸ਼ੁਰੂ ਹੋਈ ਇਹ ਮੁਹਿੰਮ ਬੜੇ ਥੌੜੇ ਸਮੇਂ ਵਿੱਚ ਹੀ ਨਵਾਂਸ਼ਹਿਰ ਤੇ ਨੇੜਲੇ ਇਲਾਕਿਆ ਵਿੱਚ ਇਨਸਾਨੀਅਤ ਸੇਵਾ ਦੀ ਅਵਾਜ਼ ਹੋ ਗਈ ਹੈ ।
ਸੰਸਥਾ ਪੂਰੀ ਤਰਾਂ ਪਾਰਦਰਸ਼ਿਤ ਤਰੀਕੇ ਨਾਲ ਕੰਮ ਕਰ ਰਹੀ ਹੈ । ਸਾਰੀ ਤਰਾਂ ਦੀਆਂ ਪ੍ਰਾਪਤੀਆਂ, ਖਰਚੇ ਦਾ ਹਿਸਾਬ, ਚੱਲਦੇ ਤੇ ਕੀਤੇ ਹੋਏ ਕੰਮ ਪੂਰੀ ਪ੍ਰਾਰਦਰਸ਼ਿਤਾ ਨਾਲ ਸੰਸਥਾਂ ਦੀ ਵੈਬਸਾਇਟ ਉੱਤੇ ਪਾਏ ਜਾਦੇ ਹਨ । ਇਸਤੋ ਇਲਾਵਾ ਸਾਰੇ ਸੇਵਾਦਾਰਾ ਦੀ ਜਾਣਕਾਰੀ, ਖੂਨ ਦਾਨ ਤੇ ਅੱਖਾਂ ਦਾਨ ਦੀ ਜਾਣਕਾਰੀ ਵੀ ਉੱਥੇ ਸਾਂਝੀ ਕੀਤੀ ਜਾਦੀ ਹੈ । ਹਰ ਸੇਵਾ ਦੀ ਜਾਣਕਾਰੀ ਤੇ ਜਰੂਰਤਮੰਦ ਵਿਅਕਤੀ ਦੀ ਜਾਣਕਾਰੀ ਪੂਰੀ ਪ੍ਰਾਰਦਰਸ਼ਿਤਾ ਨਾਲ ਸੌ਼ਸਲ ਮੀਡੀਆ ਉੱਤੇ ਵੀ ਦਿੱਤੀ ਜਾਦੀ ਹੈ । ਰੋਜ਼ ਚਲ ਰਹੀਆ ਸੇਵਾਵਾਂ ਦੀ ਜਾਣਕਾਰੀ ਸੇਵਾਵਾਂ ਦੇ ਵੇਰਵੇ ਸਮੇਤ ਇਸ ਲਈ ਜਨਤੱਕ ਕੀਤੀ ਜਾਦੀ ਹੈ ਤਾਂ ਜੋ ਪ੍ਰਾਰਦਰਸ਼ੀ ਸਿਸਟਮ ਕਾਇਮ ਰਹੇ ।

ਕੋਈ ਵੀ ਦੋਸਤ ਜਰੂਰਤਮੰਦ ਸੇਵਾ ਲਈ ਜਾਂ ਅਵਾਜ਼ ਨਾਲ ਜੁੜਣ ਲਈ ਵੈਬਸਾਇਟ, ਦਿੱਤੀ ਹੋਈ email id, ਸ਼ੌਸਲ ਮੀਡੀਆਂ ਜਾਂ ਕਿਸੇ ਵੀ ਸੇਵਾਦਾਰ ਨਾਲ ਮਿਲਕੇ ਸੰਪਰਕ ਕਰ ਸਕਦਾ ਹੈ ।

ਸਾਰੇ ਸੇਵਾਦਾਰ ਨਿਸ਼ਕਾਮ ਭਾਵਨਾ ਨਾਲ ਆਪ ਹਾਲਾਤ ਦੇਖਕੇ, ਜਰੂਰਤਾਂ ਸਮਝਕੇ ਸਹਿਯੋਗ ਦਾ ਉਪਰਾਲਾ ਕਰਦੇ ਹਨ ।
ਮਾਨਵ ਜੀਵਨ ਅਨਮੋਲ ਹੈ, ਅਸੀ ਇਸਨੂੰ ਕੁਦਰਤ ਦਾ ਮਹਾਨ ਕਰਿਸ਼ਮਾਂ ਮੰਨਦੇ ਹਾਂ ਅਤੇ ਅਗਰ ਸਿਰਫ਼ ਇੱਕ ਦੀ ਜਿੰਦਗੀ ਵਿੱਚ ਵੀ ਅਸੀ ਸਭ ਮਿਲਕੇ ਰੋਸ਼ਨੀ ਲਿਆ ਸਕੇ ਤਾਂ ਅਸੀ ਆਪਣੇ ਇਸ ਉਪਰਾਲੇ ਨੂੰ ਕਾਮਯਾਬ ਸਮਝਾਂਗੇ ।
"ਸਭੁ ਕਿਛੁ ਆਪੇ ਆਪ ਹੈ ਦੂਜਾ ਅਵਰ ਨਾ ਕੋਈ", ਅਸੀ ਦਿਲੋ ਮੰਨਦੇ ਹਾਂ ਕਿ ਕਰਨ ਕਰਾਉਣ ਵਾਲਾ ਸਤਿਗੁਰੂ ਆਪ ਹੀ ਹੈ, ਕੋਈ ਹੋਰ ਨਹੀਂ, ਸਾਨੂੰ ਤਾਂ ਉਸਦੀ ਮਿਹਰ ਨਾਲ ਸਿਰਫ ਮਾਣ ਹੀ ਮਿਲ ਰਿਹਾਂ ਹੈ । ਸਭ ਦਾਤੇ ਦੀ ਰਜਾਂ ਨਾਲ ਹੀ ਹੋ ਰਿਹਾ ਹੈ ।
ਅਵਾਜ਼ ਸਭ ਸਹਿਯੋਗੀਆਂ ਦੇ ਸਹਿਯੋਗ ਨੂੰ ਸਹੀ ਜਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਰਾਂ ਵੱਚਨਬੱਧ ਹਾਂ ।

ਅਵਾਜ਼ ਵਲੋ ਸਾਡੀ ਬੇਨਤੀ ਹੈ ਕਿ ਸਮਾਜਸੇਵਾ ਦਾ ਕੰਮ ਲਗਾਤਾਰ ਚੱਲਣ ਵਾਲਾ ਹੈ, ਅਸੀ ਇੱਕਲੇ ਕੁੱਝ ਨਹੀ ਕਰ ਸਕਦੇ, ਇਸ ਲਈ ਸਭ ਦੇ ਸਾਥ ਦੀ, ਸਭ ਦੇ ਪਿਆਰ ਦੀ ਜਰੂਰਤ ਹੈ ।

 ਆਉ ਹੱਥ ਜੋੜੀਏ ਅਤੇ ਇਨਸਾਨੀਅਤ ਸੇਵਾ ਦਾ ਫਰਜ਼ ਨਿਭਾਈਏ ।

ਇੱਕ ਅਵਾਜ਼, ਸਰਬੱਤ ਦੇ ਭਲੇ ਲਈ ...
ਜੈ ਹਿੰਦ !
ਵਰਿੰਦਰ ਬਜਾੜ ।

ਇਨਸਾਨੀਅਤ ਜਿੰਦਾਬਾਦ ।