Rajesh Kumar
28
Medical
98723-34080
Awaaz-M-28
Nawanshahr City
ਰਾਜੇਸ਼ ਜੀ, ਜੋ ਨਵਾਂਸ਼ਹਿਰ ਸ਼ਹਿਰ ਤੋਂ ਹਨ, ਇਨਾਂ ਨੂੰ ਦੋ ਸਾਲ ਪਹਿਲਾਂ ਨਜਲੇ ਦਾ ਅਪਰੈਸ਼ਨ ਕਰਵਾਉਣਾ ਪਿਆ, ਪਰ ਡਾ ਦੀ ਲਾਪਰਵਾਹੀ ਕਾਰਨ ਉਨਾਂ ਦਾ ਅਪਰੈਸ਼ਨ ਗਲਤ ਹੋ ਗਿਆ ਤੇ ਉਨਾਂ ਦੀ ਦਿਮਾਗ ਦੀ ਕੋਈ ਨੱਸ ਹਿੱਲ ਗਈ ਜਿਸ ਨਾਲ ਉਹ ਕੋਮਾਂ ਵਿੱਚ ਚਲੇ ਗਏ । ਉਸ ਤੋ ਬਾਅਦ ਫੌਰੀ DMC ਲੁਧਿਆਣਾ ਦਾਖਿਲ ਕਰਵਾਇਆ ਗਿਆ ਜਿੱਥੇ ਦਿਮਾਗ ਦੇ ਤਿੰਨ ਅਪਰੈਸ਼ਨ ਕੀਤੇ ਗਏ, ਪਰ ਹਲਾਤ ਹੋਰ ਵੀ ਬਦਤਰ ਹੋ ਗਈ, ਫਿਰ PGI ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਤਿੰਨ ਮਹਿਨੇ ਬਾਅਦ ਉਨਾਂ ਨੂੰ ਹੋਸ਼ ਆਈ । ਹੁਣ ਕਾਫੀ ਠੀਕ ਹਨ, ਆਪ ਚੱਲ ਫਿਰ ਸਕਦੇ ਹਨ ਤੇ ਕ੍ਰਿਆ ਵੀ ਸੋਧ ਰਹੇ ਹਨ । ਪਰ ਹਜ਼ੇ ਵੀ ਇੱਕ ਅੱਖ ਦਾ ਅਪਰੈਸ਼ਨ ਹੋਣਾ ਹੈ । ਦਵਾਈ ਬਹੁਤ ਹੀ ਮਹਿੰਗੀ ਲੈਣੀ ਪੈਦੀ । ਕਿਸੇ ਸਮੇਂ ਪਰਿਵਾਰ ਖੁਸ਼ਹਾਲ ਸੀ, ਦੁਕਾਨਦਾਰੀ ਚੰਗੀ ਸੀ ਪਰ ਬਿਮਾਰੀ ਕਾਰਨ ਸਭ ਵਿੱਕ ਗਿਆ, ਮਹਿੰਗੇ ਇਲਾਜ਼ ਨੇ ਹਲਾਤ ਬੁਰੇ ਕਰ ਦਿਤੇ,,, ਕਿਸੇ ਸੱਜਣ ਦੇ ਦੱਸੇ ਸੁਰਿੰਦਰ ਖੈਪੜ ਜੀ ਨੂੰ ਮਿਲੇ, ਉਨਾਂ ਨੇ ਫੌਰੀ ਤੋਰ ਉੱਤੇ ਗਗਨ ਅਗਨੀਹੋਤਰੀ ਤੇ ਰਾਜ ਬਜਾੜ ਨਾਲ ਮਿਲਕੇ ਘਰ ਦੇ ਹਲਾਤ ਦੇਖੇ । ਪਰਿਵਾਰ ਰੋਟੀ ਲਾਇਕ ਹੈ ਪਰ ਇਨਾਂ ਨੂੰ ਰੋਜ ਤਿੰਨ ਗੋਲੀਆ ਖਾਣੀਆ ਪੈਦੀਆ ਹਨ ਜਿਨਾਂ ਦੀ ਕੀਮਤ ਰੁਃ 3400 ਹੈ, ਇਸ ਤੋ ਵੀ ਮਹਿੰਗੀ ਦਵਾਈ ਇਹ ਪਿਛਲੇ ਸਾਲ ਤੋਂ ਲਗਾਤਾਰ ਖਾ ਰਹੇ ਹਨ । ਹੁਣ ਕਈ ਸੰਸਥਾਵਾਂ ਤੇ ਸੱਜਣਾ ਦੀ ਮਦਦ ਨਾਲ ਇਹ ਦਵਾਈ ਰੁਃ 700 ਦੀ ਉਪਲੱਬਧ ਹੋਈ ਪਰ ਫਿਰ ਵੀ ਇਹ ਦਵਾਈ ਲਈ ਆਰਥਿਕ ਤੌਰ ਉੱਤੇ ਪ੍ਰਰੇਸ਼ਾਨ ਨੇ, ਅਸੀ ਇਨਾਂ ਨੂੰ ਇੱਕ ਮਹਿਨੇ ਦੀ ਦਵਾਈ ਅੱਜ ਲੈਕੇ ਦਿੱਤੀ । ਲੁਧਿਆਣੇ ਰਾਜੇਸ਼ ਜੀ ਦੇ ਨਾਲ ਜਾਕੇ ਦਵਿੰਦਰ ਸਟੂਡੈਟਵੇਅ ਨੇ ਦਵਾਈ ਦੁਆਈ । ਅਵਾਜ਼ ਦੇ ਮੈਬਰਾਂ ਨੇ ਹੋਰ ਵੀ ਦਵਾਈ ਦੀ ਮਦਦ ਦਾ ਭਰੋਸਾ ਦਵਾਇਆ ਹੈ ।
ਅਸੀ ਆਸ ਕਰਦੇ ਹਾਂ ਕਿ ਰਾਜ਼ੇਸ ਜੀ ਜਲਦੀ ਪੂਰੀ ਤਰਾਂ ਠੀਕ ਹੋਣਗੇ ਤੇ ਪਰਿਵਾਰ ਤੇ ਬੱਚਿਆ ਦਾ ਸਹਾਰਾ ਚੰਗਾ ਬਣਿਆ ਰਹੇਗਾ ।
ਦਵਾਈ ਦੇ ਨਾਲ ਤੁਹਾਡੀਆ ਦੁਆਵਾ ਦੀ ਵੀ ਬਹੁਤ ਜਰੂਰਤ ਹੈ । ਦੁਆਵਾ ਨਾਲ ਅਾਸਾ ਨੂੰ ਬੂਰ ਪੈਂਦਾ ।
ਇੰਨਸਾਨੀਅਤ ਜਿੰਦਾਬਾਦ !
SNo | Date | Voucher | Ref_by | Remarks | Details |
---|---|---|---|---|---|
1 | 10/22/2016 | 37 | Varinder | Cash paid for Medicine of One month | View_Details |
2 | 25/12/2016 | 95 | Surinder Pal | Medicine for One Month | View_Details |
3 | 10/06/2017 | 171 | Madan Lal Chechi | Tests, Medicine at PGI | View_Details |