Helping People Changing Lives

Project Details

Project 9




  • Beneficiery name:

    Water Problem of Prem Nagar

  • Project:

    9

  • Project Section:

    General

  • Phone:

    97816-02700

  • Project Name:

    Awaaz-G-9

  • Address:

    Prem Nagar, Anson, Balachaur

  • Project Status:

  • Project Expected:



ਦੋਸਤੋਂ ਅਵਾਜ਼ ਟੀਮ ਦੇ ਕੁਝ ਮੈਬਰਾਂ ਨੇ ਅੱਜ ਬਲਾਚੌਰ ਦੀ ਸਭ ਤੋਂ ਵੱਡੀ ਬਸਤੀ, ਪ੍ਰੇਮ ਨਗਰ ਕਲੋਨੀ ਦੀ ਪਾਣੀ ਦੀ ਸਮੱਸੀਆ ਸਮਝਣ ਲਈ ਦੌਰਾ ਕੀਤਾ । ਹੈਰਾਨੀਜਨਕ ਤੱਥ ਸਾਮਣੇ ਆਏ ।




ਇਹ ਬਸਤੀ ਜੋ ਆਸਰੋ ਪਿੰਡ (ਰੋਪੜ ਤੋਂ ਨਵਾਸ਼ਹਿਰ ਤਰਫ਼ ਨਿਕਲੇ ਹੀ) ਦੇ ਨਾਲ ਲੱਗਦੀ ਹੈ, ਇਸ ਵਿੱਚ ਕੁੱਲ ਚਾਰ ਮੁਹੱਲੇ ਹਨ ਅਤੇ ਵਸੋ ਕੋਈ 10 ਤੋਂ 12 ਹਜ਼ਾਰ ਦੇ ਕਰੀਬ ਹੈ । ਇੱਥੇ ਜਿਆਦਾਤਰ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ, ਜਿਨਾਂ ਵਿੱਚੋ ਬਹੁੱਤੇ ਇੱਥੇ ਪਿਛਲੇ 20 ਸਾਲਾ ਤੋਂ ਵੀ ਜਿਆਦਾ ਸਮੇ ਤੋਂ ਰਹਿ ਰਹੇ ਹਨ ਅਤੇ ਇੱਥੋ ਦੇ ਹੀ ਪੱਕੇ ਵਸਨੀਕ ਹੋ ਗਏ ਹਨ । ਇੱਥੇ ਕੋਈ 4000 ਤੋ ਵੱਧ ਵੋਟਾ ਵੀ ਬਣ ਚੁੱਕੀਆ ਹਨ । ਇਹ ਇੱਕ ਕਿਸਮ ਦਾ ਬਲਾਚੌਰ ਦਾ ਸਭ ਤੋਂ ਵੱਡਾ ਕਸਬਾ ਹੈ । ਪਰ ਹਜ਼ੇ ਤੱਕ ਇੱਥੇ ਪਾਣੀ ਦਾ ਇੱਕ ਵੀ ਸਰਕਾਰੀ ਟਿਊਬੈਲ ਨਹੀ ਹੈ, ਕੋਈ ਸਰਕਾਰੀ ਸਕੂਲ ਨਹੀਂ ਹੈ, ਕਿਸੇ ਵੀ ਕਿਸਮ ਦੀ ਸਿਹਤ ਸੇਵਾ ਨਹੀ ਹੈ, ਬਿਲਕੁਲ ਵੀ ਕੋਈ ਸੁਵਿਧਾ ਨਹੀ, ਪੰਚਾਇਤ ਹੈ ਪਰ ਲੋਕਾਂ ਦਾ ਜੀਵਨ ਪੱਧਰ ਨਰਕ ਵਰਗਾ ਹੈ । ਗੰਦਗੀ, ਬਿਮਾਰੀ ,, ਪਤਾ ਹੀ ਨਹੀ ਕੀ ਕੀ ,,,


ਪਰ ਜੋ ਬਹੁਤ ਜਰੂਰੀ ਹੈ ਉਹ ਹੈ ਪੀਣ ਵਾਲਾ ਪੀਣ ਯੋਗ ਪਾਣੀ ! ਐਨੇ ਲੋਕਾਂ ਕੋਲ ਪੀਣ ਵਾਲੇ ਪਾਣੀ ਦੀ ਕੋਈ ਸੁਵਿਧਾ ਹੀ ਨਹੀ ਹੈ, ਪਾਣੀ ਦੀ ਸਪਲਾਈ ਆਸਰੋ ਪਿੰਡ ਤੋਂ ਹੈ ਜੋ ਬਹੁਤ ਘੱਟ ਹੀ ਆਉਦਾ ਹੈ । ਲੋਕਾਂ ਨੇ ਕੁਝ ਹੈਡਪੰਪ ਲਾਏ ਨੇ ਪਰ ਉਪਰੀ ਪਾਣੀ ਫੈਕਟਰੀਆ ਕਾਰਨ ਗੰਦਾ ਹੋ ਚੁੱਕਾ ਹੈ, ਪਰ ਲੋਕੀ ਕੀ ਕਰਨ ? ਮਜਬੂਰ ਨੇ ਜ਼ਹਿਰ ਪੀਣ ਨੂੰ, ਕੋਈ ਲੀਡਰ , ਕੋਈ ਸਿਆਸੀ ਪਾਰਟੀ ਨਹੀ ਸੁਣਦੀ, ਆਮ ਹੋਵੇ ਜਾਂ ਖਾਸ ! ਕੋਈ ਸਾਰ ਨਹੀ ਲੈ ਰਿਹਾ,, ਜਿਆਦਾ ਸਮੱਸਿਆ ਉਪਰ ਵਾਲਿਆ ਦੋ ਮੁਹੱਲਿਆ ਦੀ ਹੈ !


ਅਸੀ ਅਵਾਜ਼ ਵੱਲ ਤੋਂ ਉੱਥੇ ਇੱਕ ਪੀਣ ਵਾਲੇ ਪਾਣੀ ਦਾ ਡੂੰਗਾ ਬੋਰ ਕਰਵਾ ਲੋਕਾਂ ਤੱਕ ਸਾਫ ਤੇ ਪੀਣਯੋਗ ਪਾਣੀ ਪਹੁੰਚਾਉਣਾ ਚਾਹੁੰਦੇ ਹਾਂ , ਇਹ ਇੱਕ ਵੱਡਾ ਕੰਮ ਹੈ, 2700 ਲੋਕਾਂ ਨੂੰ ਪੀਣ ਵਾਲਾ ਪਾਣੀ ਮਿੱਲੇਗਾ ਇਸ ਨਾਲ !


ਇਸ ਵੱਡੇ ਕੰਮ ਲਈ ਸਹਿਯੋਗ ਦੀ ਲੋੜ ਹੈ, ਸਾਨੂੰ ਆਸ ਤੁਸੀ ਸਾਥ ਦਿਉਗੇ ।




ਵਧੇਰੇ ਜਾਣਕਾਰੀ ਅਸੀ ਅੱਗੇ ਵਿਡਿਉ ਰਾਹੀ ਵੀ ਦਿਖਾਵਾਗੇ । ਲੋਕੀ ਛਬੀਲਾ ਤੇ ਕਈ ਹਜਾਰਾ ਖਰਚਦੇ ਹਨ, ਪਰ ਇਸ ਨਾਲ ਤਿੰਨ ਹਜਾਰ ਲੋਕਾਂ ਦੇ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਹੱਲ ਹੋਵੇਗੀ, ਸੋ ਬੇਨਤੀ ਤੇ ਅਪੀਲ , ਇਸ ਕਮ ਲਈ ਸਹਿਯੋਗ ਦੀ ।


ਤੁਸੀ ਫੋਨ ਦੁਆਰਾ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ , ਹੇਠਲੇ ਮੈਬਰਾ ਨਾਲ ਸੰਪਰਕ ਕਰੋ :


ਸੇਠੀ ਉਧਨੋਵਾਲ, ਮਦਨ ਲਾਲ ਚੈਚੀ, ਵਿਨੋਦ ਚੈਚੀ, ਵਰਿੰਦਰ ਬਜਾੜ, ਰਾਜ ਕੁਮਾਰ, ਸਤਨਾਮ ਚੈਚੀ, ਜਾ ਹੋਰ ਕੋਈ ਵੀ ਅਵਾਜ਼ ਮੈਬਰ ।



Expense Details


SNo Date Voucher Ref_by Remarks Details