Lakhwinder Kaur - Nurpur
82
Medical
99102-45019
Awaaz-M-82
Village Raipur Mani, PO Nurpur, Ropar
Completed
ਇਹ ਨੇ ਸ੍ਰੀਮਤੀ ਲਖਵਿੰਦਰ ਕੌਰ, ਉਮਰ ਕਰੀਬ 44-45 ਸਾਲ, ਪਿੰਡ ਰਾਏਪੁਰ ਮੰਨੀ , ਡਾਕਖਾਨਾ ਨੂਰਪੁਰ, ਜਿਲਾ ਰੋਪੜ । ਅੱਜ ਤੋਂ 22 ਦਿਨ ਪਹਿਲਾਂ ਇਨ੍ਹਾਂ ਦੇ ਪਤੀ ਨੇ ਸ਼ਰਾਬ ਦੇ ਨਸ਼ੇ ਵਿਚ ਇਨ੍ਹਾਂ ਉਤੇ ਛੁਰੇ ਨਾਲ ਹਮਲਾ ਕੀਤਾ । ਪੇਟ ਵਿਚ ਛੁਰਾ ਮਾਰ ਕੇ ਮਾਰਣ ਦੀ ਕੋਸ਼ਿਸ਼ ਕੀਤੀ । ਜਦੋਂ ਛੁਰਾ ਮਾਰਿਆ ਤਾਂ ਉਹ ਵਾਪਸ ਨਹੀਂ ਨਿਕਲਿਆ । ਪਿੰਡ ਵਾਲਿਆਂ ਨੇ ਕੋਸ਼ਿਸ਼ ਕਰਕੇ PGI ਦਾਖਿਲ ਕਰਵਾਇਆ । ਅਪਰੇਸ਼ਨ ਕਰਕੇ ਛੁਰਾਂ ਤਾਂ ਕੱਢ ਦਿੱਤਾ ਗਿਆ, ਪਰ ਲਖਵਿੰਦਰ ਕੌਰ ਜੀ ਦਾ ਪੇਟ ਹਲੇ ਵੀ ਖੁੱਲਾ ਹੈ ਤੇ ਹਰ 6 ਘੱਟੇ ਬਾਅਦ ਉਸਦੀ ਸਫਾਈ ਕੀਤੀ ਜਾਂਦੀ ਹੈ । ਇਨਾਂ ਦੇ ਦੋ ਬੇਟੇ ਹਨ ਜੋ ਕਿ ਨਵੀਂ ਤੇ ਦਸਵੀਂ ਵਿੱਚ ਪੜਦੇ ਹਨ ।
ਪਤੀ ਸ਼ਰਾਬੀ ਹੈ ਤੇ ਹੁਣ ਪੁਲਿਸ ਕਸਟਡੀ ਵਿਚ ਹੈ । ਇਹ ਔਰਤ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਕੇ ਗੁਜਰ ਵਸਰ ਕਰਦੀ ਸੀ ।
ਪਿਛਲੇ 22 ਦਿਨਾਂ ਤੋਂ PGI ਦੀ ICU ਵਿਚ ਹਨ ।
ਇਲਾਜ ਵਿਚ ਹੁਣ ਤਕ ਤਿੰਨ ਲੱਖ ਰੁਪਏ ਖਰਚ ਹੋਏ ਹਨ, ਜੋ ਕਿ ਕੁੱਝ ਪਿੰਡ ਵਾਲਿਆਂ ਨੇ ਦਿਤੇ ਹਨ ਅਤੇ ਬਾਕੀ ਇਸ ਔਰਤ ਦੇ ਮਾਪਿਆ ਨੇ । ਹੁਣ ਇਨਾਂ ਦੀ ਦੇਖਭਾਲ ਉਸਦੇ ਭਰਾ ਕਰ ਰਹੇ ਹਨ, ਜੋ ਕਿ ਆਪ ਮਜਦੂਰੀ ਜਾਂ ਡਰਾਵਿੰਗ ਕਰਕੇ ਘਰ ਚਲਾਉਦੇ ਹਨ ।
ਲਖਵਿੰਦਰ ਕੌਰ ਹੋਸ਼ ਵਿਚ ਹਨ, ਪਰ ਇਲਾਜ ਦੀ ਬਹੁੱਤ ਸਖਤ ਜਰੂਰਤ ਹੈ ।
ਅਵਾਜ ਦੇ ਸੇਵਾਦਾਰ ਸ੍ਰੀ Madan Lal Chechi ਨੇ ਸਾਰੇ ਹਲਾਤ ਆਪ PGI ਜਾਕੇ ਦੇਖੇ ਅਤੇ ਉਨਾਂ ਦੀ ਜਾਣਕਾਰੀ ਉਪਰੰਤ ਅਵਾਜ਼ ਦੇ ਸੇਵਾਦਾਰ ਸ੍ਰੀਮਤੀ ਅਮਰਜੀਤ ਕੌਰ ਢਿੱਲੋਂ ਜੋ ਕਿ PGI ਵਿੱਚ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ ਹਨ ਨੇ ਲਖਵਿੰਦਰ ਕੋਰ ਜੀ ਦੀ ਮਦਦ ਕਰਨ ਲਈ ਕੋਸ਼ਿਸਾਂ ਸ਼ੁਰੂ ਕਰ ਦਿੱਤੀਆ ਹਨ । ਅਵਾਜ਼ ਦੇ ਸੇਵਾਦਾਰਾ ਦੀ ਕੋਸ਼ਿਸ ਹੈ ਕਿ ਜੋ ਵੀ ਬਣ ਸਕੇਗਾ ਉਸ ਲਈ ਵਧੋ ਵੱਧ ਸਹਿਯੋਗ ਕੀਤਾ ਜਾਵੇਗਾ ।
SNo | Date | Voucher | Ref_by | Remarks | Details |
---|---|---|---|---|---|
1 | 29/07/2017 | 205 | Madan Lal | Medician at PGI | View_Details |
2 | 26/08/2017 | 217 | Madan Lal | Medicine at PGI | View_Details |