" Let's join hand and together we can create a caring society."
-Long Live Humanity !
"ਅਵਾਜ਼", ਜਿਲਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਕੁਝ ਜਾਗਰੂਕ ਨੌਜਵਾਨਾ ਦਾ ਸਪੂਰਨ ਪਾਰਦਰਸ਼ੀ ਢੰਗ ਨਾਲ ਇਨਸਾਨੀਅਤ ਫ਼ਰਜਾਂ ਲਈ ਸ਼ੁਰੂ ਕੀਤਾ ਇੱਕ ਉਪਰਾਲਾ ਹੈ । ਜਿਸ ਦਾ ਮੁੱਖ ਮੰਤਵ ਦਾਨੀ ਸੱਜਣਾ ਨੂੰ ਜਰੂਰਤਮੰਦਾ ਨਾਲ ਜੋੜਨਾ ਅਤੇ ਸਮਾਜ ਸੁਧਾਰ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਹੈ ।
"ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ" ਦੇ ਮਹਾਂਵਾਕ ਤੇ ਪਹਿਰਾ ਦਿੰਦਿਆਂ, ਬਿਨਾਂ ਕਿਸੇ ਭੇਦ - ਵਖਰੇਵੇਂ ਦੇ ਲੋਕਹਿੱਤ ਕੰਮਾਂ ਵਿੱਚ ਹਿੱਸਾ ਪਾਉਣਾ ਹੀ ਅਵਾਜ਼ ਦੇ ਮਿਸ਼ਨ ਹੈ ।
ਅਵਾਜ਼ ਕਾਰਜਾਂ ਤਹਿਤ ਸਿਹਤ ਜਾਗਰੂਕਤਾ, ਵਿਦਿਆ ਦੇ ਪਸਾਰ, ਵਾਤਾਵਰਨ ਸੁਧਾਰ, ਪਾਣੀ ਬਚਤਾ ਲਈ ਪ੍ਰਚਾਰ, ਨੌਜਵਾਨਾਂ ਲਈ ਖੇਡ- ਰੋਜਗਾਰ ਦੇ ਉਪਰਾਲੇ ਕਰਨ ਅਤੇ ਆਰਥਿਕ ਤੌਰ ਉੱਤੇ ਕਮਜੋਰ ਮਰੀਜ਼ਾਂ, ਵਿਦਿਆਰਥੀਆਂ ਤੇ ਜਰੂਰਤਮੰਦਾਂ ਨੂੰ ਸਹਿਯੋਗ ਕਰਨ ਦੇ ਕਾਰਜਾਂ ਵਿੱਚ ਮੁੱਖ ਤੌਰ ਉੱਤੇ ਹਿੱਸਾ ਪਾਇਆ ਜਾਂਦਾ ਹੈ ।
ਅਸੀ ਵੱਧੋ ਵੱਧ ਦੋਸਤਾਂ ਨੂੰ ਸਾਥ ਦੀ ਅਪੀਲ ਕਰਦੇ ਹਾਂ । ਆਉ ਸਭ ਸਮਾਜਿਕ ਵਖਰੇਵਿਆ ਦੇ ਨਾਲ ਨਾਲ ਭਾਈਚਾਰਿਕ ਸਾਂਝ ਵਧਾ ਲੋਕਾਂਈ ਦੀ ਸੇਵਾ ਵਿੱਚ ਇਕ ਦੂਜੇ ਦਾ ਸਾਥ ਦੇਈਏ ।
ਸਾਡਾ ਨਾਰਾ ...
"ਇੰਨਸਾਨੀਅਤ ਜਿੰਦਾਬਾਦ"